Book on Mental and Physical Well-Being released at Multani Mal Modi College, Patiala

Patiala: 30 November 2023

The Social Sciences Department of Multani Mal Modi College, Patiala in association with Punjabi Sahit Sabyachaar Manch, Patiala organised a release function of the book, ‘Mann Tann Bhaye Aroga’ penned down by Dr. Harminder Singh Sidhu, a renowed writer and businessman settled in USA. In this programme the chief guest was Dr. Surinder Singh Sangha, Principal Dashmesh Girls College, Badal. This book is dedicated to the diagnosis and therapeutic treatments of physical-psychological problems widely prevalent in modern life. In this programme Dr. Parminder Singh, Deputy Director (Retd) DPI, Punjab was guest of honour in this function.

College Principal Dr. Khushvinder Kumar welcomed the chief guest and writer and said our modern age is complex and it is important to work on our physical and mental health to live a stress free and more productive life.

In the discussion session on the book papers were presented on the various aspects of the book. In his remarks Dr. Binder Bhumsi, Asst. Professor, SGGSWU, Fatehgarh Sahib discussed the role of our ecological and environmental factors in our well-being.

Prof. Veerdev Singh (Retd) State College of Education, Patiala discussed the various therapies and healing practices mentioned in the book.

Dr. Mohan Tyagi, Punjabi University, Patiala said that this book is a source to understand the causes, symptoms and solutions to anxiety, depression and social isolation which are making our society sick.

Dr. Deepika Rajput, State College, Patiala reviewed the book and said that this is multi-facet book which breaks the boundaries of health literature and based on rigorous scientific data. It also emphasizes the role of empathy and power of understanding.

Prof. Mohammad Idris, Dept. of History, Punjabi University, Patiala said that in human evolution the role of communication and human intervention is most important in healing process especially in psychological problems.

Prof. Gurpreet Kaur, Psychology Department, Multani Mal Modi College, Patiala said that this book is a valuable resource of data regarding psychological problems and will be beneficial for the students.

Chief guest Dr. Surinder Singh Sangha said that India is facing a crisis in the field of mental health and lack of psychological health services makes it worst. In this scenario, this book should be welcomed as a self-taught therapeutic source of information about psychological health.

The writer of the book Dr. Harminder Singh Sidhu while discussing about the purpose writing this book said that even the developing countries like America and Canada are struggling with the mental health problems especially after the Covid-19. He said that this book is written to help the people who are finding it difficult to live a stress free and happy life due to complexities of modern-day lifestyles. He said that pre-planned time management, discipline and healthy habits are the basic of healthy life-style.

The stage was conducted By Prof. Jagdeep Kaur, Department of Geography and Sh. Kanwar Jaswinderpal Singh, Secretary, Punjabi Sahit Sabhiyachar Manch. The vote of thanks was presented by Dr. Neeraj Goyal, Head, Department of Business and Management Studies.

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਬਾਰੇ ਕਿਤਾਬ ਰਿਲੀਜ਼

ਪਟਿਆਲਾ. 30 ਨਵੰਬਰ, 2023

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਸਮਾਜਿਕ ਵਿਗਿਆਨ ਵਿਭਾਗ ਵੱਲੋਂ ਪੰਜਾਬੀ ਸਾਹਿਤ ਸੱਭਿਅਚਾਰਕ ਮੰਚ, ਪਟਿਆਲਾ ਦੇ ਸਹਿਯੋਗ ਨਾਲ ਉੱਘੇ ਲੇਖਕ ਅਤੇ ਕਾਰੋਬਾਰੀ ਡਾ. ਹਰਮਿੰਦਰ ਸਿੰਘ ਸਿੱਧੂ ਦੀ ਲਿਖੀ ਪੁਸਤਕ ‘ਮਨ ਤਨ ਭਏ ਅਰੋਗਾ’ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਜੋਂ ਡਾ.ਸੁਰਿੰਦਰ ਸਿੰਘ ਸੰਘਾ, ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ, ਬਾਦਲ ਸ਼ਾਮਿਲ ਹੋਏ। ਇਹ ਕਿਤਾਬ ਆਧੁਨਿਕ ਜੀਵਨ ਵਿੱਚ ਵਿਆਪਕ ਤੌਰ ‘ਤੇ ਪ੍ਰਚਲਿਤ ਸਰੀਰਕ-ਮਨੋਵਿਗਿਆਨਕ ਸਮੱਸਿਆਵਾਂ ਦੇ ਹੱਲ ਅਤੇ ਉਪਚਾਰਕ-ਪੱਧਤੀ ਤੇ ਇਲਾਜ ਨੂੰ ਸਮਰਪਿਤ ਹੈ।ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਡਾ. ਪਰਮਿੰਦਰ ਸਿੰਘ, ਡਿਪਟੀ ਡਾਇਰੈਕਟਰ (ਰਿਟਾਇਰਡ), ਡੀ,ਪੀ.ਆਈ (ਪੰਜਾਬ) ਸ਼ਾਮਿਲ ਹੋਏ।

ਕਾਲਜ ਦੇ ਪ੍ਰਿੰਸੀਪਲ ਡਾ.ਖੁਸਵਿੰਦਰ ਕੁਮਾਰ ਜੀ ਨੇ ਮੁੱਖ ਮਹਿਮਾਨ ਅਤੇ ਲੇਖਕ ਨੂੰ ਜੀ ਆਇਆ ਕਿਹਾ ਅਤੇ ਕਿਹਾ ਕਿ ਸਾਡਾ ਆਧੁਨਿਕ ਯੁੱਗ ਬੇਹੱਦ ਗੁੰਝਲਦਾਰ ਹੈ ਅਤੇ ਤਣਾਅ ਮੁਕਤ ਅਤੇ ਵਧੇਰੇ ਉਪਯੋਗੀ ਜੀਵਨ ਜਿਊਣ ਲਈ ਸਾਡੀ ਸਰੀਰਕ ਅਤੇ ਮਨੋਵਿਗਿਆਨਕ ਸਿਹਤ ਬਾਰੇ ਢੁੱਕਵੀਂ ਜਾਣਕਾਰੀ ਹਾਸਿਲ ਕਰਨਾ ਜ਼ਰੂਰੀ ਹੈ।ਇਹ ਕਿਤਾਬ ਇਸੇ ੳੇਦੇਸ਼ ਤੇ ਕੇਂਦਰਿਤ ਹੈ।

ਪੁਸਤਕ ‘ਤੇ ਹੋਈ ਚਰਚਾ ਵਿੱਚ ਪੁਸਤਕ ਦੇ ਵੱਖ-ਵੱਖ ਪਹਿਲੂਆਂ ‘ਤੇ ਪਰਚੇ ਪੇਸ਼ ਕੀਤੇ ਗਏ। ਡਾ. ਬਿੰਦਰ ਭੂਮਸੀ, ਅਸਿੱਸਟੈਂਟ ਪ੍ਰੋਫੈਸਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ਆਪਣੀਆਂ ਟਿੱਪਣੀਆਂ ਵਿੱਚ ਸਰੀਰਿਕ-ਮਾਨਸਿਕ ਤੰਦਰੁਸਤੀ ਵਿੱਚ ਚੰਗੇ ਸਮਾਜਿਕ ਵਾਤਾਵਰਣ ਅਤੇ ਵਾਤਾਵਰਣਕ ਕਾਰਕਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ।

ਪ੍ਰੋ. ਵੀਰਦੇਵ ਸਿੰਘ (ਰਿਟਾਇਰਡ), ਸਟੇਟ ਕਾਲਜ ਆਫ਼ ਐਜੂਕੇਸਨ, ਪਟਿਆਲਾ ਨੇ ਇਸ ਕਿਤਾਬ ਵਿੱਚ ਵਰਣਿਤ ਥੈਰਪੀਆਂ ਅਤੇ ਸਿਹਤਮੰਦ ਹੋਣ ਦੀਆਂ ਵਿਧੀਆਂ ਬਾਰੇ ਚਰਚਾ ਕੀਤੀ।

ਡਾ. ਮੋਹਨ ਤਿਆਗੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਇਹ ਪੁਸਤਕ ਚਿੰਤਾ, ਉਦਾਸੀ ਅਤੇ ਸਮਾਜਿਕ ਅਲੱਗ-ਥਲੱਗਤਾ ਦੇ ਕਾਰਨਾਂ, ਲੱਛਣਾਂ ਅਤੇ ਹੱਲਾਂ ਨੂੰ ਸਮਝਣ ਦਾ ਇੱਕ ਸਰੋਤ ਹੈ ਜੋ ਕਿ ਦਿਨ-ਬ-ਦਿਨ ਸਾਡੇ ਸਮਾਜ ਨੂੰ ਬਿਮਾਰ ਕਰ ਰਹੇ ਹਨ।

ਡਾ. ਦੀਪਿਕਾ ਰਾਜਪੂਤ, ਸਟੇਟ ਕਾਲਜ, ਪਟਿਆਲਾ ਨੇ ਪੁਸਤਕ ਦੀ ਸਮੀਖਿਆ ਕਰਦਿਆ ਕਿਹਾ ਕਿ ਇਹ ਬਹੁ-ਪੱਖੀ ਅੰਕੜਿਆਂ ਨਾਲ ਭਰਪੂਰ ਪੁਸਤਕ ਹੈ ਜੋ ਸਿਹਤ ਸਾਹਿਤ ਦੀਆਂ ਪ੍ਰੰਪਰਾਗਤ ਸੀਮਾਵਾਂ ਨੂੰ ਤੋੜਦੀ ਹੈ ਅਤੇ ਵਿਗਿਆਨਕ ਅੰਕੜਿਆਂ ‘ਤੇ ਅਧਾਰਤ ਹੈ। ਇਹ ਮਾਨਸਿਕ ਗੁੰਝਲਾਂ ਦੇ ਹੱਲ ਲਈ ਹਮਦਰਦੀ ਅਤੇ ਆਪਸੀ ਸਮਝਦਾਰੀ ਦੀ ਭੂਮਿਕਾ ‘ਤੇ ਵੀ ਜ਼ੋਰ ਦਿੰਦੀ ਹੈ।

ਡਾ. ਮੁਹੰਮਦ ਇੰਦਰੀਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਮਨੁੱਖੀ ਵਿਕਾਸ ਵਿੱਚ ਸੰਚਾਰ ਅਤੇ ਮਨੁੱਖੀ ਦਖਲਅੰਦਾਜ਼ੀ ਦੀ ਭੂਮਿਕਾ ਖਾਸ ਕਰਕੇ ਮਨੋਵਿਗਿਆਨਕ ਸਮੱਸਿਆਵਾਂ ਦੇ ਇਲਾਜ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹੈ।

ਇਸ ਮੌਕੇ ਤੇ ਮੋਦੀ ਕਾਲਜ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਗੁਰਪ੍ਰੀਤ ਕੌਰ ਨੇ ਇਸ ਕਿਤਾਬ ਦੀ ਪੜ੍ਹਚੋਲ ਕਰਦਿਆ ਕਿਹਾ ਕਿ ਇਹ ਕਿਤਾਬ ਮਨੋਵਿਗਿਆਨਕ ਸਮੱਸਿਆਵਾ ਬਾਰੇ ਅੰਕੜੇ ਭਰਪੁ੍ਰ ਕਿਤਾਬ ਹੈ ਜਿਸ ਦਾ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲਣ ਦੀ ਸੰਭਾਵਨਾ ਹੈ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਰਿੰਦਰ ਸਿੰਘ ਸੰਘਾ ਨੇ ਕਿਹਾ ਕਿ ਭਾਰਤ ਮਾਨਸਿਕ ਸਿਹਤ ਦੇ ਖੇਤਰ ਵਿੱਚ ਕਈ ਪੱਧਰਾਂ ਤੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਮਨੋਵਿਗਿਆਨਕ ਸਿਹਤ ਸੇਵਾਵਾਂ ਦੀ ਘਾਟ ਇਸ ਨੂੰ ਹੋਰ ਗੁੰਝਲਦਾਰ ਵਰਤਾਰਾ ਬਣਾ ਦਿੰਦੀ ਹੈ। ਇਸ ਸਥਿਤੀ ਵਿੱਚ, ਇਸ ਪੁਸਤਕ ਦਾ ਇੱਕ ਸਵੈ-ਇਲਾਜ ਕਿੱਟ ਵਜੋਂ ਸਵਾਗਤ ਕੀਤਾ ਜਾਣਾ ਚਾਹੀਦਾ ਹੈ

ਪੁਸਤਕ ਦੇ ਲੇਖਕ ਡਾ. ਹਰਮਿੰਦਰ ਸਿੰਘ ਸਿੱਧੂ ਨੇ ਇਸ ਪੁਸਤਕ ਨੂੰ ਲਿਖਣ ਦੇ ਉਦੇਸ਼ਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਰਗੇ ਵਿਕਾਸਸ਼ੀਲ ਦੇਸ਼ ਵੀ ਖਾਸ ਕਰਕੇ ਕੋਵਿਡ-19 ਤੋਂ ਬਾਅਦ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਉਨ੍ਹਾਂ ਲੋਕਾਂ ਦੀ ਮਦਦ ਲਈ ਲਿਖੀ ਗਈ ਹੈ ਜੋ ਆਧੁਨਿਕ ਜੀਵਨ-ਸ਼ੈਲੀ ਦੀਆਂ ਗੁੰਝਲਾਂ ਕਾਰਨ ਤਣਾਅ ਰਹਿਤ ਅਤੇ ਖੁਸ਼ਹਾਲ ਜੀਵਨ ਜਿਊਣ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਵ-ਯੋਜਨਾਬੱਧ ਸਮਾਂ ਪ੍ਰਬੰਧਨ, ਅਨੁਸ਼ਾਸਨ ਅਤੇ ਸਿਹਤਮੰਦ ਆਦਤਾਂ ਸਿਹਤਮੰਦ ਜੀਵਨ-ਸ਼ੈਲੀ ਦੇ ਮੂਲ ਹਨ।

ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਪ੍ਰੋ. ਜਗਦੀਪ ਕੌਰ, ਭੂਗੋਲ ਵਿਭਾਗ ਅਤੇ ਪੰਜਾਬੀ ਸਾਹਿਤ ਸੱਭਿਅਚਾਰਕ ਮੰਚ, ਪਟਿਆਲਾ ਦੇ ਜਨਰਲ ਸਕੱਤਰ ਸ੍ਰੀ. ਕੰਵਰ ਜਸਵਿੰਦਰਪਾਲ ਸਿੰਘ ਨੇ ਕੀਤਾ ਅਤੇ ਧੰਨਵਾਦ ਦਾ ਮਤਾ ਡਾ. ਨੀਰਜ ਗੋਇਲ, ਮੁਖੀ, ਬਿਜ਼ਨਸ ਐਂਡ ਮੈਨੇਜਮੈਂਟ ਸਟੱਡੀਜ਼ ਵਿਭਾਗ ਨੇ ਪੇਸ਼ ਕੀਤਾ।